ਮੇਰਾ ਬੱਚਾ ਆਤਮ-ਕੇਂਦਰਤ ਹੈ, ਕੀ ਉਨ੍ਹਾਂ ਨੂੰ ਇੱਕ ਤੋਂ ਜ਼ਿਆਦਾ ਭਾਸ਼ਾ ਸਿੱਖਣੀਆਂ
ਚਾਹੀਦੀਆਂ ਹਨ?
ਆਪਣੇ ਬੱਚਿਆਂ ਨਾਲ ਆਪਣੀ ਖੁਦ ਦੀ ਭਾਸ਼ਾ ਵਿੱਚ ਗੱਲ ਕਰਨ ਨੂੰ ਤਰਜੀਹ ਦੇਣੀ ਸੁਭਾਵਿਕ
ਹੈ। ਜੇਕਰ ਤੁਹਾਨੂੰ ਇਸ ਗੱਲ ਦੀ ਚਿੰਤਾ ਹੈ ਕਿ ਆਪਣੇ ਆਤਮ-ਕੇਂਦਰਤ ਬੱਚੇ ਨਾਲ ਆਪਣੀ
ਖੁਦ ਦੀ ਭਾਸ਼ਾ ਵਿੱਚ ਗੱਲ ਕਰਨੀ ਇੱਕ ਸਮੱਸਿਆ ਬਣੇਗੀ, ਤਾਂ ਇਹ ਪਰਚਾ ਤੁਹਾਡੇ ਲਈ
ਹੈ।
ਆਤਮ-ਕੇਂਦਰਤਾ (ਔਟਿਜ਼ਮ) ਕੀ ਹੈ?
ਆਤਮ-ਕੇਂਦਰਤਾ (ਔਟਿਜ਼ਮ) ਕੀ ਹੈ?
ਆਤਮ-ਕੇਂਦਰਤਾ ਇੱਕ ਜੀਵਨ-ਭਰ ਚੱਲਣ ਵਾਲੀ ਸਥਿਤੀ ਹੈ ਜੋ ਤੁਹਾਡੇ ਦਿਮਾਗ ਦੇ
ਵਿਕਾਸ ਕਰਨ ਅਤੇ ਕੰਮ ਕਰਨ ਦੇ ਤਰੀਕੇ ਵਿੱਚ ਤਬਦੀਲੀ ਲਿਆਉਂਦੀ ਹੈ।
ਆਤਮ-ਕੇਂਦਰਤਾ ਦਾ ਕੀ ਕਾਰਨ ਹੈ।
ਜ਼ਿਆਦਾਤਰ ਮਾਹਰਾਂ ਨੂੰ ਲੱਗਦਾ ਹੈ ਕਿ ਆਤਮ-ਕੇਂਦਰਤਾ ਦਾ ਕੋਈ ਇੱਕ ਕਾਰਨ ਨਹੀਂ
ਹੈ, ਅਤੇ ਕਈ ਵਾਰੀ ਇਹ ਪਿਤਾ-ਪੁਰਖੀ ਹੋ ਸਕਦਾ ਹੈ। ਆਤਮ-ਕੇਂਦਰਤਾ ਦੀ ਸ਼ੁਰੂਆਤ
ਬੱਚੇ ਦੇ ਪੈਦਾ ਹੋਣ ਤੋਂ ਪਹਿਲਾਂ ਸ਼ੁਰੂ ਹੁੰਦੀ ਹੈ, ਭਾਵੇਂ ਇਸ ਨੂੰ ਸਾਹਮਣੇ
ਆਉਣ ਵਿੱਚ ਕੁਝ ਵਰ੍ਹੇ ਲੱਗਦੇ ਹਨ। ਆਤਮ-ਕੇਂਦਰਤਾ ਮਾੜੀ ਪਰਵਰਿਸ਼, ਟੀਕਿਆਂ,
ਇਨਫੈਕਸ਼ਨਾਂ, ਭੋਜਨ ਜਾਂ ਸਦਮੇ ਕਾਰਨ ਨਹੀਂ ਹੁੰਦੀ।
ਕੀ ਕੋਈ ਸਥਾਈ-ਇਲਾਜ ਹੈ?
ਨਹੀਂ, ਕੋਈ ਸਥਾਈ-ਇਲਾਜ ਨਹੀਂ ਹੈ, ਅਤੇ ਸਥਾਈ ਇਲਾਜ ਦੀ ਲੋੜ ਹੁੰਦੀ ਵੀ ਨਹੀਂ
ਹੈ। ਕੋਈ ਵੀ ਇਲਾਜ ਜੋ ਸਥਾਈ-ਇਲਾਜ ਦਾ ਵਿਖਾਵਾ ਕਰਦਾ ਹੈ, ਸੱਚਾ ਨਹੀਂ ਹੋ
ਸਕਦਾ।
ਆਤਮ-ਕੇਂਦਰਤ ਕੌਣ ਹੋ ਸਕਦਾ ਹੈ।
ਕਿਸੇ ਵੀ ਲਿੰਗ, ਕਿਸੇ ਵੀ ਚਮੜੀ ਦੇ ਰੰਗ ਵਾਲੇ, ਕਿਸੇ ਵੀ ਸਭਿਆਚਾਰ, ਕਿਸੇ ਵੀ
ਮੂਲ, ਕਿਸੇ ਵੀ ਧਰਮ ਦੇ ਵਿਅਕਤੀ ਆਤਮ-ਕੇਂਦਰਤ ਹੋ ਸਕਦੇ ਹਨ।
ਆਤਮ-ਕੇਂਦਰਤਾ ਤੋਂ “ਠੀਕ ਹੋਣਾ” ਸੰਭਵ ਹੈ?
ਨਹੀਂ, ਆਤਮ-ਕੇਂਦਰਤ ਵਿਅਕਤੀਆਂ ਦੀ ਜ਼ਿੰਦਗੀ ਦੌਰਾਨ ਉਨ੍ਹਾਂ ਦੇ ਤਜਰਬੇ ਅਤੇ
ਯੋਗਤਾਵਾਂ ਹਰੇਕ ਵਿਅਕਤੀ ਦੀ ਤਰ੍ਹਾਂ ਬਦਲਦੇ ਹਨ, ਪਰ ਉਹ ਹਮੇਸ਼ਾ ਆਤਮ-ਕੇਂਦਰਤ
ਰਹਿਣਗੇ। ਆਤਮ-ਕੇਂਦਰਤਾ ਉਨ੍ਹਾਂ ਦੀ ਪਹਿਚਾਣ ਦੀ ਮਹੱਤਵਪੂਰਨ ਹਿੱਸਾ ਹੈ।
ਆਤਮ-ਕੇਂਦਰਤ ਵਿਅਕਤੀ ਕੀ ਕਰ ਸਕਦੇ ਹਨ?
ਆਤਮ-ਕੇਂਦਰਤ ਵਿਅਕਤੀ ਉਨ੍ਹਾਂ ਵਿਅਕਤੀਆਂ ਦੀਆਂ ਤਰ੍ਹਾਂ ਵੱਡੀਆਂ ਚੀਜ਼ਾਂ ਕਰ
ਸਕਦੇ ਹਨ ਜੋ ਆਤਮ-ਕੇਂਦਰਤ ਨਹੀਂ ਹੁੰਦੇ। ਉਹ ਬੱਸ ਚੀਜ਼ਾਂ ਨੂੰ ਥੋੜ੍ਹਾ ਵੱਖਰੇ
ਢੰਗ ਨਾਲ ਕਰ ਸਕਦੇ ਹਨ।
ਆਤਮ-ਕੇਂਦਰਤ ਬੱਚਿਆਂ ਲਈ ਇੱਕ ਤੋਂ ਵੱਧ ਭਾਸ਼ਾ ਸੁਣਨੀ ਜਾਂ ਬੋਲਣੀ ਕੀ ਵਧੀਆ
ਜਾਂ ਮਾੜੀ ਹੁੰਦੀ ਹੈ?
ਕੀ ਕਈ ਭਾਸ਼ਾਵਾਂ ਨਾਲ ਵੱਡੇ ਹੋਣਾ ਆਤਮ-ਕੇਂਦਰਤ ਬੱਚਿਆਂ ਨੂੰ ਉਲਝਣ ਵਿੱਚ ਪਾ
ਸਕਦਾ ਹੈ?
ਨਹੀਂ, ਇਹ ਉਨ੍ਹਾਂ ਨੂੰ ਉਲਝਣ ਵਿੱਚ ਨਹੀਂ ਪਾਉਂਦਾ।
ਕੀ ਦੋ-ਭਾਸ਼ਾਈਕਰਨ ਦੋਵਾਂ ਵਿੱਚੋਂ ਹਰੇਕ ਭਾਸ਼ਾ ਨੂੰ ਸਿੱਖਣਾ ਮੁਸ਼ਕਿਲ ਬਣਾਉਂਦਾ
ਹੈ?
ਨਹੀਂ, ਇਹ ਅਜਿਹਾ ਨਹੀਂ ਕਰਦਾ। ਆਤਮ-ਕੇਂਦਰਤ ਬੱਚਿਆਂ ਨੂੰ ਭਾਸ਼ਾ ਪ੍ਰਤੀ
ਮੁਸ਼ਕਿਲਾਂ ਹੋ ਸਕਦੀਆਂ ਹਨ, ਪਰ ਉਹ ਫੇਰ ਵੀ ਕਈ ਭਾਸ਼ਾਵਾਂ ਸਿੱਖ ਸਕਦੇ ਹਨ।
ਉਨ੍ਹਾਂ ਨੂੰ ਥੋੜ੍ਹਾ ਜ਼ਿਆਦਾ ਸਮਾਂ ਲੱਗ ਸਕਦਾ ਹੈ, ਪਰ ਦੋ ਭਾਸ਼ਾ ਸਿੱਖਣ ਵਾਲੇ
ਸਾਰੇ ਬੱਚਿਆਂ ਲਈ ਇਹ ਆਮ ਗੱਲ ਹੈ।
ਜੇਕਰ ਮੇਰਾ ਬੱਚਾ ਨਹੀਂ ਬੋਲਦਾ ਤਾਂ ਕੀ ਹੁੰਦਾ ਹੈ?
ਭਾਵੇਂ ਤੁਹਾਡਾ ਬੱਚਾ ਬੋਲਦਾ ਨਹੀਂ ਹੈ, ਪਰ ਉਹ ਕਈ ਭਾਸ਼ਾਵਾਂ ਸਮਝ ਸਕਦੇ ਹਨ।
ਆਪਣੇ ਬੱਚੇ ਨਾਲ ਕਈ ਭਾਸ਼ਾਵਾਂ ਬੋਲਣ ਨਾਲ ਉਨ੍ਹਾਂ ਨੂੰ ਨੁਕਸਾਨ ਨਹੀਂ
ਪਹੁੰਚੇਗਾ।
ਕੀ ਮੈਨੂੰ ਆਪਣੀ ਭਾਸ਼ਾ ਬੋਲਣੀ ਬੰਦ ਕਰਨੀ ਚਾਹੀਦੀ ਹੈ ਅਤੇ ਇਸ ਦੀ ਬਜਾਏ
ਅੰਗਰੇਜ਼ੀ ਦੀ ਵਰਤੋਂ ਕਰਨੀ ਚਾਹੀਦੀ ਹੈ?
ਨਹੀਂ, ਉਹ ਭਾਸ਼ਾ ਬੋਲੋ ਜੋ ਤੁਹਾਨੂੰ ਸਭ ਤੋਂ ਸੁਖਾਲੀ ਲਗਦੀ ਹੈ। ਖੋਜ ਇਹ
ਦਿਖਾਉਂਦੀ ਹੈ ਕਿ ਇਹ ਮਾਪਿਆਂ ਅਤੇ ਬੱਚਿਆਂ ਲਈ ਬਿਹਤਰੀਨ ਗੱਲ ਹੈ।
ਕੀ ਦੋ ਭਾਸ਼ਾਵਾਂ ਨਾਲ ਵੱਡੇ ਹੋਣ ਨਾਲ ਮੇਰੇ ਬੱਚੇ ਨੂੰ ਗੱਲਾਂ ਸਿੱਖਣ ਅਤੇ
ਸਮਝਣ ਵਿੱਚ ਮੁਸ਼ਕਿਲ ਹੋਵੇਗੀ?
ਨਹੀਂ, ਕਈ ਭਾਸ਼ਾਵਾਂ ਨਾਲ ਵੱਡੇ ਹੋਣਾ ਤੁਹਾਡੇ ਬੱਚੇ ਦੇ ਸੋਚਣ ਅਤੇ ਸਿੱਖਣ ਦੇ
ਹੁਨਰਾਂ ਲਈ ਮਾੜਾ ਨਹੀਂ ਹੁੰਦਾ।
ਮੇਰੇ ਆਤਮ-ਕੇਂਦਰਤ ਬੱਚੇ ਲਈ ਕਈ ਭਾਸ਼ਾਵਾਂ ਨਾਲ ਵੱਡੇ ਹੋਣ ਬਾਰੇ ਕੀ ਕੋਈ
ਚੰਗੀਆਂ ਗੱਲਾਂ ਹਨ?
ਹਾਂ, ਬਹੁਤ ਸਾਰੀਆਂ ਚੰਗੀਆਂ ਗੱਲਾਂ ਹਨ! ਤੁਹਾਡੀ ਭਾਸ਼ਾ ਤੁਹਾਡੇ ਬੱਚੇ ਦੀ
ਆਪਣੇ ਪਰਿਵਾਰ ਅਤੇ ਭਾਈਚਾਰੇ ਨਾਲ ਜੁੜਨ ਵਿੱਚ ਮਦਦ ਕਰੇਗੀ। ਇਹ ਉਨ੍ਹਾਂ ਦੀ
ਭਵਿੱਖ ਦੀ ਜ਼ਿੰਦਗੀ ਲਈ ਵੀ ਬਹੁਤ ਵਧੀਆ ਹੈ। ਕਈ ਭਾਸ਼ਾਵਾਂ ਜਾਣਨ ਨਾਲ ਲੋਕਾਂ
ਨੂੰ ਸਮਝਣ, ਮਜ਼ੇਦਾਰ ਗਤੀਵਿਧੀਆਂ ਕਰਨ, ਅਤੇ ਨੌਕਰੀਆਂ ਲੈਣ ਵਿੱਚ ਮਦਦ ਹੁੰਦੀ
ਹੈ।
ਕਈ ਭਾਸ਼ਾਵਾਂ ਨਾਲ ਵੱਡੇ ਹੋਣਾ ਆਤਮ-ਕੇਂਦਰਤ ਬੱਚਿਆਂ ਲਈ ਮਾੜਾ ਨਹੀਂ ਹੈ।
ਸਗੋਂ ਇਹ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਚੀਜ਼ਾਂ ਲਈ ਵਧੀਆ ਹੋ ਸਕਦਾ ਹੈ:
ਭਾਈਚਾਰੇ ਦਾ ਹਿੱਸਾ ਬਣਨਾ, ਨਵੀਆਂ ਗੱਲਾਂ ਸਿੱਖਣੀਆਂ, ਜ਼ਿਆਦਾ ਮੌਕਿਆਂ ਤੱਕ
ਪਹੁੰਚ ਕਰਨੀ...
ਕਈ ਭਾਸ਼ਾਵਾਂ ਨਾਲ ਵੱਡੇ ਹੋਣਾ ਆਤਮ-ਕੇਂਦਰਤ ਵਿਅਕਤੀਆਂ ਲਈ ਓਨਾ ਹੀ ਚੰਗਾ ਹੈ
ਜਿੰਨਾ ਚੰਗਾ ਇਹ ਹੋਰ ਕਿਸੇ ਲਈ ਹੁੰਦਾ ਹੈ।
ਜੇਕਰ ਤੁਸੀਂ ਆਪਣੇ ਆਤਮ-ਕੇਂਦਰਤ ਬੱਚੇ ਨਾਲ ਆਪਣੀ ਖੁਦ ਦੀ ਭਾਸ਼ਾ ਵਿੱਚ ਗੱਲ
ਕਰਨ ਦੀ ਚੋਣ ਕਰਦੇ ਹੋ, ਤਾਂ ਤੁਸੀਂ ਕੋਈ ਗ਼ਲਤ ਗੱਲ ਨਹੀਂ ਕਰ ਰਹੇ ਹੁੰਦੇ।
ਇੱਕ ਭਾਸ਼ਾ ਹੋਵੇ ਜਾਂ ਦੋ, ਆਪਣੇ ਪਰਿਵਾਰ ਲਈ ਬਿਹਤਰੀਨ ਵਿਕਲਪ ਦੀ ਚੋਣ ਕਰੋ।